ਹੁਣ ਟਾਈਪਿੰਗ ਸਿਖਾਏਗਾ ਗੁਰਮੁਖੀ ਟਾਈਪਿੰਗ ਗੁਰੂ
ਕੰਪਿਊਟਰ ਦੀ ਵਰਤੋਂ ਦੌਰਾਨ ਪੰਜਾਬੀ ਭਾਸ਼ਾ ਵਿਚ ਕੰਮ ਕਰਨ ਲਈ ਵਰਤੋਂਕਾਰ ਦੁਆਰਾ ਦੋ ਤਰ੍ਹਾਂ ਦੇ ਕੀ-ਬੋਰਡ, ਰਮਿੰਗਟਨ ਅਤੇ ਫੋਨੈਟਿਕ ਦਾ ਪ੍ਰਯੋਗ ਕੀਤਾ ਜਾਂਦਾ ਹੈ। ਰਮਿੰਗਟਨ ਕੀ-ਬੋਰਡ ਤੇ ਉਹ ਵਰਤੋਂਕਾਰ ਕੰਮ ਕਰਦੇ ਹਨ ਜੋ ਰਵਾਇਤੀ ਟਾਈਪ ਮਸ਼ੀਨ ਦੇ ਕੀ-ਬੋਰਡ ਤੋਂ ਜਾਣੂ ਹਨ। ਟਾਈਪ ਮਸ਼ੀਨ ਦੇ ਕੀ-ਬੋਰਡ ਉੱਤੇ ਅੱਖਰਾਂ ਦੀਆਂ ਕੀਜ਼ ਕ੍ਰਮਵਾਰ ਨਹੀਂ ਹੁੰਦੀਆਂ ਸਗੋਂ ਅੱਖਰਾਂ ਨੂੰ ਵਰਤੋਂ ਦੇ ਆਧਾਰ ’ਤੇ ਸੈੱਟ ਕੀਤਾ ਜਾਂਦਾ ਹੈ। ਰਮਿੰਗਟਨ ਨੂੰ ਸ਼ੁਰੂ ਵਿਚ ਸਿੱਖਣਾ ਮੁਸ਼ਕਿਲ ਹੁੰਦਾ ਹੈ ਪਰ ਜਦੋਂ ਵਰਤੋਂਕਾਰ ਇਸ ’ਤੇ ਲਗਾਤਾਰ ਕੰਮ ਕਰਦਾ ਹੈ ਤਾਂ ਉਹ ਤੇਜ਼ ਗਤੀ ਨਾਲ ਕੰਮ ਕਰਨ ਦਾ ਆਦੀ ਹੋ ਜਾਂਦਾ ਹੈ। ਦੂਜੇ ਪਾਸੇ ਫੋਨੈਟਿਕ ਕੀ-ਬੋਰਡ ਦੀ ਸ਼ੁਰੂਆਤੀ ਵਰਤੋਂ ਤਾਂ ਸੌਖੀ ਹੁੰਦੀ ਹੈ ਪਰ ਇਸ ’ਤੇ ਕੰਮ ਕਰਨ ਦੀ ਗਤੀ ਰਮਿੰਗਟਨ ਤੋਂ ਘੱਟ ਰਹਿ ਸਕਦੀ ਹੈ।
ਪੰਜਾਬੀ ਭਾਸ਼ਾ ਵਿਚ ਰਮਿੰਗਟਨ ਕੀ-ਬੋਰਡ ਦੀ ਟਾਈਪ ਸੌਖੇ ਤਰੀਕੇ ਨਾਲ ਸਿੱਖਣ ਲਈ ਗੁਰਮੁਖੀ ਟਾਈਪਿੰਗ ਗੁਰੂ (ਜੀ. ਟੀ. ਜੀ.) ਨਾਮ ਦਾ ਸਾਫ਼ਟਵੇਅਰ ਤਿਆਰ ਕੀਤਾ ਗਿਆ ਹੈ। ਇਹ ਸਾਫ਼ਟਵੇਅਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਡਾ: ਰਾਜਵਿੰਦਰ ਸਿੰਘ ਅਤੇ ਸੀ| ਜੇ| ਸਾਫਟੈੱਕ, ਪਟਿਆਲਾ ਦੇ ਸ੍ਰੀ ਚਰਨਜੀਵ ਸਿੰਘ ਨੇ ਤਿਆਰ ਕੀਤਾ ਹੈ। ਇਸ ਸਾਫ਼ਟਵੇਅਰ ਨੂੰ ਡਾਊਨਲੋਡ ਕਰਨ ਲਈ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਾਲੇ ਪੰਨੇ (punjabiuniversity.ac.in/punjabidepartment) ’ਤੇ ਜਾਇਆ ਜਾ ਸਕਦਾ ਹੈ।
ਇਹ ਸਾਫ਼ਟਵੇਅਰ ਵਰਤੋਂਕਾਰਾਂ ਨੂੰ ਟਾਈਪਿੰਗ ਦੇ ਪ੍ਰਮੁੱਖ ਨੁਕਤਿਆਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਅੱਖਰ, ਸ਼ਬਦ, ਵਾਕ ਆਦਿ ਦਾ ਕਦਮ-ਦਰ-ਕਦਮ ਅਭਿਆਸ ਕਰਵਾਉਣ ਦੀ ਮੁਹਾਰਤ ਵੀ ਰੱਖਦਾ ਹੈ। ਇਸ ਪ੍ਰੋਗਰਾਮ ਦੀ ਸੀ|ਡੀ| ਪ੍ਰਾਪਤ ਕਰਨ ਜਾਂ ਮਦਦ ਲਈ rajwinderpup@gmail.com ’ਤੇ ਮੇਲ ਕੀਤਾ ਜਾ ਸਕਦਾ ਹੈ। ਗੁਰਮੁਖੀ ਟਾਈਪਿੰਗ ਗੁਰੂ ਇੰਸਟਾਲ ਕਰਨ ਲਈ ਤੁਹਾਡੇ ਕੰਪਿਊਟਰ ਵਿੰਡੋ ਐਕਸ ਪੀ ਦਾ ਘੱਟੋ-ਘੱਟ ਸਰਵਿਸ ਪੈਕ-2, ਰੈਮ ੧੨੮ ਐਮ.ਬੀ., ਭੰਡਾਰਨ ਸਮਰੱਥਾ ੩੦੦ ਐਮ.ਬੀ. ਅਤੇ ਸਿਸਟਮ ਵਿਚ ਅਸੀਸ ਫੌਂਟ ਇੰਸਟਾਲ ਹੋਣਾ ਲਾਜ਼ਮੀ ਹੈ।
ਸੀ.ਪੀ. ਕੰਬੋਜ
ਇਹ ਲੇਖ ਅੱਜ 27 ਫਰਵਰੀ ਦੇ ਅਜੀਤ ਅਖ਼ਬਾਰ ਤੇ ਛਪਿਆ ਹੈ
(ਅਜੀਤ ਅਖ਼ਬਾਰ ਤੋਂ ਧੰਨਵਾਦ ਸਹਿਤ)
ਬਹੁਤ ਹੀ ਉੱਤਮ ਜਾਣਕਾਰੀ। ਪੰਜਾਬੀ 'ਚ ਟਾਈਪ ਕਰਨ ਵਾਲਿਆਂ ਲਈ ਲਾਹੇਵੰਦ!
ReplyDeleteਇਹ ਜਾਣਕਾਰੀ ਦੇਣ ਲਈ ਆਪ ਵਧਾਈ ਦੇ ਪਾਤਰ ਹੋ।
ਹਰਦੀਪ
ਬਹੁਤ ਹੀ ਉੱਤਮ ਜਾਣਕਾਰੀ। ਪੰਜਾਬੀ 'ਚ ਟਾਈਪ ਕਰਨ ਵਾਲਿਆਂ ਲਈ ਲਾਹੇਵੰਦ!
ReplyDeleteਇਹ ਜਾਣਕਾਰੀ ਦੇਣ ਲਈ ਆਪ ਵਧਾਈ ਦੇ ਪਾਤਰ ਹੋ।
ਹਰਦੀਪ