ਪੰਜਾਬੀ ਵਿਭਾਗ ਨੂੰ ਯੂ.ਜੀ.ਸੀ. ਵੱਲੋਂ ਸੈਂਟਰ ਫਾਰ ਐਡਵਾਂਸ ਸਟੱਡੀਜ਼ ਦਾ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ। ਯੂ.ਜੀ.ਸੀ ਵੱਲੋਂ ਪ੍ਰਾਪਤ ਪੱਤਰ ਨੰ. F.6-15/2010(SAP-III) Dated 21.02.2011 ਅਨੁਸਾਰ ਵਿਭਾਗ ਨੂੰ ਇਸ ਸਕੀਮ ਅਧੀਨ 81 ਲੱਖ ਰੁਪਏ ਦੀ ਗਰਾਂਟ ਅਤੇ ਇੱਕ ਪ੍ਰੋਜੈਕਟ ਫੈਲੋ ਦੀ ਅਸਾਮੀ ਮਿਲੀ ਹੈ। ਇਸ ਸਕੀਮ ਦੇ ਕੋਆਰਡੀਨੇਟਰ ਡਾ. ਰਾਜਿੰਦਰ ਪਾਲ ਸਿੰਘ ਬਰਾੜ, ਪ੍ਰੋਫੈਸਰ ਅਤੇ ਮੁਖੀ, ਪੰਜਾਬੀ ਵਿਭਾਗ ਅਤੇ ਡਿਪਟੀ ਕੋਆਰਡੀਨੇਟਰ ਡਾ. ਸੁਰਜੀਤ ਸਿੰਘ ਹੋਣਗੇ। ਇਸ ਸਕੀਮ ਅਧੀਨ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਜ਼ਰੂਰੀ ਬੁਨਿਆਦੀ ਸਮੱਗਰੀ ਪੈਦਾ ਕੀਤੀ ਜਾਵੇਗੀ। ਪੰਜਾਬੀ ਸਭਿਆਚਾਰ ਦੀਆਂ ਸਮਕਾਲੀ ਸਮਾਜਿਕ ਸਮੱਸਿਆਵਾਂ ਦੇ ਪਰਿਪੇਖ ਵਿਚ ਅਧਿਐਨ ਕੀਤਾ ਜਾਵੇਗਾ ਜਿਸ ਵਿਚ ਲਿੰਗ-ਵਿਤਕਰਾ, ਨਸ਼ਾਖੋਰੀ, ਪੇਂਡੂ, ਗਰੀਬ, ਦਲਿਤ, ਅਪੰਗਤਾ, ਵਾਤਾਵਰਣ, ਭਰੂਣ-ਹੱਤਿਆ ਮੁੱਖ ਧਿਆਨ ਦਾ ਕੇਂਦਰ ਹੋਣਗੇ। ਇਸ ਦੇ ਨਾਲ ਹੀ ਪੰਜਾਬੀ ਡਾਇਸਪੋਰੇ ਦਾ ਵੀ ਅਧਿਐਨ ਹੋਵੇਗਾ। ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਅੱਜ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਅੱਗੇ ਬਹੁਤ ਸਾਰੀਆਂ ਨਵੀਆਂ ਚੁਣੌਤੀਆਂ ਹਨ, ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਸਾਨੂੰ ਨਾ ਕੇਵਲ ਬਦਲ ਰਹੀਆਂ ਸਥਿਤੀਆਂ ਦਾ ਅਧਿਐਨ ਹੀ ਕਰਨਾ ਪਵੇਗਾ ਸਗੋਂ ਨਵੇਂ ਗਿਆਨ ਨੂੰ ਪੰਜਾਬੀ ਲੋਕਾਂ ਨਾਲ ਨਿਰੰਤਰ ਸਾਂਝਾ ਕਰਨ ਦੀ ਜ਼ਰੂਰਤ ਹੈ। ਇਸ ਲਈ ਇੰਟਰਨੈੱਟ, ਆਡਿਓ-ਵਿਜੂਅਲ ਸਾਧਨਾਂ ਦੀ ਵਰਤੋਂ ਕਰਨੀ ਪੈਣੀ ਹੈ। ਇਸ ਸਕੀਮ ਅਧੀਨ ਵਿਭਾਗ ਆਪਣਾ, ਆਡਿਓ-ਵਿਜੂਅਲ ਸਟੂਡੀਓ ਅਤੇ ਲੈਬ ਬਣਾਏਗਾ। ਵਿਭਾਗ ਸਾਰੇ ਕੋਰਸਾਂ ਨੂੰ ਪੜਾਅਵਾਰ ਆਨ-ਲਾਈਨ ਸ਼ੁਰੂ ਕਰੇਗਾ। ਅਜ਼ਮਾਇਸੀ ਤੌਰ ਤੇ ਪੰਜਾਬੀ ਗਿਆਨ ਦਾ ਆਨ-ਲਾਈਨ ਕੋਰਸ ਜਲਦ ਹੀ ਸ਼ੁਰੂ ਕੀਤਾ ਜਾਵੇਗਾ। ਖੋਜ ਨੂੰ ਮਿਆਰੀ ਬਣਾਉਣ ਲਈ ਰੈਫਰਡ ਖੋਜ ਰਸਾਲਾ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੌਜੂਦਾ ਕਮਰਿਆਂ ਨੂੰ ਸੁਧਾਰਨ ਲਈ ਵਧੀਆ ਕਮਰੇ (ਸਮਾਰਟ-ਕਲਾਸ ਰੂਮ) ਬਣਾਏ ਜਾਣਗੇ ਜਿਨ੍ਹਾਂ ਵਿਚ ਪ੍ਰੋਜੈਕਟਰ, ਐਲ.ਸੀ.ਡੀ, ਵਾਤਾਵਰਨ ਅਨੁਕੂਲਤਾ ਦੇ ਸਾਧਨ ਹੋਣਗੇ।
ਇਹ ਬਲੌਗ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਖੋਜਾਰਥੀਆਂ ਵਲੋਂ ਚਲਾਇਆ ਗਿਆ ਹੈ। ਅਸੀਂ ਪੰਜਾਬ,ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਲਈ ਵਚਨਬੱਧ ਹਾਂ ਅਤੇ ਸਰਬੱਤ ਦੇ ਭਲੇ ਲਈ ਤੁਹਾਡੇ ਸੁਝਾਵਾਂ, ਤੁਹਾਡੀ ਮਦਦ ਲਈ ਆਸਵੰਦ ਹਾਂ....
Tuesday, March 1, 2011
ਪੰਜਾਬੀ ਵਿਭਾਗ ਨੂੰ ਯੂ.ਜੀ.ਸੀ. ਵੱਲੋਂ ਸੈਂਟਰ ਫਾਰ ਐਡਵਾਂਸ ਸਟੱਡੀਜ਼ ਦਾ ਵਿਸ਼ੇਸ਼ ਦਰਜਾ
Subscribe to:
Post Comments (Atom)
No comments:
Post a Comment