Monday, March 26, 2012

ਵਿਦਿਆਰਥੀਆਂ ਨਾਲ ਸਾਹਿਤਕਾਰਾਂ ਤੇ ਚਿੰਤਕਾਂ ਦਾ ਸੰਵਾਦ

ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਨੂੰ ਯੂ. ਜੀ.ਸੀ. ਵਲੋਂ ਸੈਂਟਰ ਫਾਰ ਐਡਵਾਂਸ ਸਟੱਡੀਜ਼ ਦਾ ਦਰਜਾ ਮਿਲਣ ਤੋਂ ਬਾਅਦ ਵਿਭਾਗ ਦੇ ਮੁਖੀ ਤੇ ਸੈਂਟਰ ਦੇ ਚੇਅਰਮੈਨ ਡਾ. ਰਾਜਿੰਦਰ ਪਾਲ ਸਿੰਘ ਬਰਾੜ ਦੀ ਅਗਵਾਈ ਵਿਚ ਤੇ ਬਾਕੀ ਅਧਿਆਪਕਾਂ ਦੇ ਸਹਿਸੋਗ ਨਾਲ ਵਿਭਾਗ ਦੇ ਵਿਦਿਆਰਥੀਆਂ ਸਾਹਿਤ ਅਤੇ ਹੋਰ ਕਲਾਵਾਂ ਨਾਲ ਸਬੰਧਿਤ ਹਸਤੀਆਂ ਨਾਲ ਨਿਰੰਤਰ ਸੰਵਾਦ ਦਾ ਸਿਲਸਿਲਾ ਚਲਾਇਆ ਜਾ ਰਿਹਾ ਹੈ। ਇਸ ਲੜੀ ਵਿਚ ਮੁਬੰਈ ਤੋਂ ਪ੍ਰਸਿੱਧ ਫਿਲਮ ਆਲੋਚਕ ਸ਼੍ਰੀ ਜੈ ਪ੍ਰਕਾਸ਼ ਚੌਕਸੇ ਭਾਰਤੀ ਸਿਨੇਮਾ ਤੇ ਪੰਜਾਬੀ ਸਿਨੇਮਾ ਨਾਲ ਜੁੜੇ ਮੁੱਦਿਆਂ ਬਾਰੇ ਵਿਦਿਆਰਥੀਆਂ ਨਾਲ ਸੰਵਾਦ ਰਚਾਇਆ। ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਵਰਿਆਮ ਸੰਧੂ ਆਪਣੇ ਰਚਨਾਤਮਕ ਕਾਰਜ ਅਤੇ ਪੰਜਾਬੀ ਕਹਾਣੀ ਨਾਲ ਜੁੜੇ ਮਸਲਿਆਂ ਬਾਰੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਰਹੇ। ਸਾਡੇ ਮਕਬੂਲ ਕਵੀ ਪਦਮ ਸ਼੍ਰੀ ਸੁਰਜੀਤ ਪਾਤਰ ਕਵਿਤਾ ਬਾਰੇ ਵਿਦਿਆਰਥੀਆਂ ਨਾਲ ਚਰਚਾ ਕਰਦੇ ਰਹੇ ਅਤੇ ਇਸ ਵਾਰ ਉਨ੍ਹਾਂ ਨੇ ਭਾਸ਼ਾ ਸਬੰਧੀ ਰਚੀਆਂ ਆਪਣੀਆਂ ਵਿਸ਼ੇਸ਼ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ। ਸ਼੍ਰੋਮਣੀ ਵਾਰਤਕ ਲੇਖਕ ਤੇ ਵਿਭਾਗ ਦੇ ਅਧਿਆਪਕ ਰਹਿ ਚੁੱਕੇ ਪ੍ਰੋ. ਨਰਿੰਦਰ ਸਿੰਘ ਕਪੂਰ ਨਿਰੰਤਰ ਵਿਦਿਅਰਥੀਆਂ ਨਾਲ ਸੰਵਾਦ ਰਚਾਉਂਦੇ ਰਹੇ। ਪੰਜਾਬ ਯੂਨੀਵਰਸਿਟੀ ਤੋਂ ਡਾ. ਜਸਪਾਲ ਕੌਰ ਕਾਂਗ ਨੇ ਵੀ ਆਪਣਾਂ ਚਿੰਤਨ ਸਾਂਝਾ ਕੀਤਾ। ਇਸਦੇ ਨਾਲ ਹੀ ਭਾਰਤੀ ਸਿਨੇਮਾ ਦੇ ਸਕਰਿਪਟ ਰਾਇਟਰ, ਅਦਾਕਾਰ ਤੇ ਚਿੰਤਕ ਸ੍ਰੀ ਗਿੱਲ ਯੂ. ਜੀ. ਸੀ ਦੀ ਸਕੀਮ "ਸਕਾਲਰ ਇਨ ਰੈਜੀਡੈਂਸ" ਅਧੀਨ ਨਿਯੁਕਤ ਹਨ, ਉਹ ਵੀ ਵਿਭਾਗ ਦੇ ਵਿਦਿਆਰਥੀਆਂ ਨੂੰ ਸਿਨੇਮਾ ਦੀ ਬਰੀਕੀਆਂ ਨਾਲ ਜਾਣ-ਪਛਾਣ ਕਰਾ ਕੇ ਇਸ ਖੇਤਰ ਵਿਚ ਨਵੀਆਂ ਮੰਜ਼ਿਲਾਂ ਸਰ ਕਰਨ ਦੇ ਕਾਬਿਲ ਬਣਾ ਰਹੇ ਹਨ। ਇਸ ਸਬੰਧੀ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਮੁੱਖ ਉਦੇਸ਼ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਪੰਜਾਬੀ ਵਿਭਾਗ ਵਿਦਿਆਰਥੀਆਂ ਨੂੰ ਹਰ ਪੱਖ ਤੋਂ ਨਵੇਂ ਗਿਆਨ ਅਤੇ ਕਲਾ-ਮਾਧਿਅਮਾਂ ਨਾਲ ਜੋੜਣ ਲਈ ਹਮੇਸ਼ਾ ਕਾਰਜਸ਼ੀਲ ਰਹਿੰਦਾ ਹੈ। ਪੰਜਾਬੀ ਵਿਭਾਗ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਜਿਸ ਤਹਿਤ ਅਕਾਦਮਿਕ ਸਿੱਖਿਆ ਤੇ ਖੋਜ ਦੇ ਨਾਲ-ਨਾਲ ਵਿਦਿਆਰਥੀਆਂ ਲਈ ਪੱਤਰਕਾਰੀ, ਸਿਨੇਮਾ, ਟੀ.ਵੀ, ਰੇਡੀਓ, ਸਿਵਲ ਸੇਵਾਵਾਂ ਆਦਿ ਸਮਾਜ ਦੇ ਤਮਾਮ ਖੇਤਰਾਂ ਵਿਚ ਯੋਗਦਾਨ ਪਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾਂਦੇ ਹਨ। ਇਸ ਵਿਚੋਂ ਹੀ ਵਿਭਾਗ ਦੀ ਲਘੂ ਫਿਲਮ ‘ਅੱਡਾ-ਖੱਡਾ’ ਬਣੀ ਜੋ ਕਿ ਇਕ ਸੰਵਾਦ ਚਲਾਉਣ ਵਿਚ ਸਫਲ ਹੋਈ ਹੈ। । ਇਸ ਮੌਕੇ ਤੇ ਵਿਭਾਗ ਦੇ ਵਿਦਿਆਰਥੀਆਂ, ਖੋਜਾਰਥੀਆਂ ਤੋਂ ਇਲਾਵਾ ਵਿਭਾਗ ਦੇ ਅਧਿਆਪਕ ਡਾ. ਜਸਵਿੰਦਰ ਸਿੰਘ, ਡਾ. ਸਤੀਸ਼ ਕ॥ਮਾਰ ਵਰਮਾ, ਡਾ. ਬਲਦੇਵ ਸਿੰਘ ਚੀਮਾ, ਸ. ਲਖਵੀਰ ਸਿੰਘ, ਡਾ. ਸੁਰਜੀਤ ਸਿੰਘ, ਡਾ. ਚਰਨਜੀਤ ਕੌਰ, ਡਾ. ਬਲਕਾਰ ਸਿੰਘ, ਡਾ. ਜਸਵਿੰਦਰ ਸਿੰਘ ਸੈਣੀ, ਡਾ. ਗੁਰਮੁਖ ਸਿੰਘ, ਡਾ. ਰਾਜਵੰਤ ਕੌਰ, ਡਾ. ਗੁਰਜੰਟ ਸਿੰਘ, ਡਾ. ਰਾਜਵਿੰਦਰ ਸਿੰਘ ਅਤੇ ਹੋਰਨਾਂ ਵਿਭਾਗਾਂ ਦੇ ਖੋਜਾਰਥੀਆਂ ਸਮੇਤ ਬਹੁਗਿਣਤੀ ਵਿਚ ਹਿੱਸਾ ਲਿਆ।

No comments:

Post a Comment