Tuesday, March 22, 2011

ਪੰਜਾਬੀ ਵਿਭਾਗ ਵੱਲੋਂ ਆਨ-ਲਾਈਨ ਮੌਖਿਕ ਪ੍ਰੀਖਿਆ ਕਰਵਾਈ ਗਈਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਅਕਾਦਮਿਕ ਖੇਤਰ ਵਿਚ ਨਵੀਂ ਇਤਿਹਾਸਕ ਪੁਲਾਂਘ ਪੁਟਦਿਆਂ ਅੱਜ ਵੀਡੀਓ ਕਾਨਫਰੰਸ ਰਾਹੀਂ ਪੀ-ਐਚ.ਡੀ ਦੀ ਡਿਗਰੀ ਲਈ ਆਨ-ਲਾਈਨ ਮੌਖਿਕ ਪ੍ਰੀਖਿਆ ਕਰਵਾਈ ਗਈ ਇਹ ਮੌਖਿਕ ਪ੍ਰੀਖਿਆ ਇਸ ਵੇਲੇ ਕੈਨੇਡਾ ਰਹਿ ਰਹੀ ਖੋਜਾਰਥਣ ਕਮਲਜੀਤ ਕੌਰ ਦੇ ਖੋਜ-ਵਿਸ਼ੇਪੰਜਾਬੀ ਲੰਮੀ ਕਹਾਣੀ ਦਾ ਸੰਗਰਚਨਾਤਮਕ ਅਧਿਐਨ` ਲਈ ਵਿਸ਼ੇਸ਼ਗ ਡਾ. ਰਘਬੀਰ ਸਿੰਘ ਸਿਰਜਣਾ ਵੱਲੋਂ ਲਈ ਗਈ

ਖੋਜਾਰਥਣ ਕਮਲਜੀਤ ਕੌਰ ਪੰਜਾਬੀ ਵਿਭਾਗ ਵਿਖੇ ਪੀ-ਐਚ.ਡੀ ਦੀ ਡਿਗਰੀ ਲਈ ਰਜਿਸਟਰਡ ਸੀ ਤੇ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਵਿਖੇ ਰਹਿ ਰਹੀ ਹੈ ਪਹਿਲੇ ਨਿਯਮਾਂ ਅਨੁਸਾਰ ਖੋਜਾਰਥਣ ਨੂੰ ਅਜਿਹੀ ਪ੍ਰੀਖਿਆ ਦੇਣ ਲਈ ਵਿਭਾਗ ਵਿਖੇ ਖੁਦ ਹਾਜ਼ਰ ਹੋਣਾ ਪੈਂਦਾ ਸੀ ਜਿਸ ਨਾਲ ਬਹੁਤ ਜਿ਼ਆਦਾ ਧਨ ਤੇ ਸਮੇਂ ਦਾ ਖਰਚਾ ਹੁੰਦਾ ਹੈ ਪਰ ਮਾਣਯੋਗ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਬਰਾੜ ਸਮੇਤ ਸਮੂਹ ਅਧਿਆਪਕਾਂ ਦੇ ਉੱਦਮ ਨਾਲ ਨਵੀਂ ਤਕਨਾਲੋਜੀ ਨੂੰ ਅਕਾਦਮਿਕ ਖੇਤਰ ਦੇ ਵਿਕਾਸ ਲਈ ਵਰਤ ਕੇ ਸਮੇਂ ਤੇ ਧਨ ਦੀ ਬਚਤ ਕਰਦਿਆਂ ਪਰਵਾਸੀਆਂ ਲਈ ਨਵੇਂ ਅਕਾਦਮਿਕ ਰਾਹ ਖੋਲ੍ਹ ਦਿੱਤੇ ਹਨ ਵਿਭਾਗ ਵਿਖੇ ਪਹਿਲੀ ਵਾਰ ਆਨ-ਲਾਈਨ ਮੌਖਿਕ ਪ੍ਰੀਖਿਆ ਦਾ ਤਕਨੀਕੀ ਪ੍ਰਬੰਧ ਡਾ. ਰਾਜਵਿੰਦਰ ਸਿੰਘ ਵੱਲੋਂ ਕੀਤਾ ਗਿਆ ਇਸ ਮੌਕੇ ਵਿਭਾਗ ਦੇ ਮੁਖੀ ਡਾ. ਰਾਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੰਜਾਬੀ ਵਿਭਾਗ ਭਵਿੱਖ ਦੀਆਂ ਲੋੜਾਂ ਲਈ ਤਿਆਰ ਹੋ ਰਿਹਾ ਹੈਜਿਸ ਵਿਚ ਆਨ-ਲਾਈਨ ਪ੍ਰਮੁੱਖ ਹੋਵੇਗੀ ਅਜਮਾਇਸ਼ੀ ਤੌਰ ਤੇ ਪੰਜਾਬੀ ਬਾਰੇ ਬੁਨਿਆਦੀ ਕੋਰਸ ਪੰਜਾਬੀ ਗਿਆਨ ਨੂੰ ਜਲਦ ਹੀ ਆਨ-ਲਾਈਨ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਸਰਵਉੱਚ ਡਿਗਰੀ ਪੀ-ਐਚ.ਡੀ ਦੀ ਰਜਿਸਟ੍ਰੇਸ਼ਨ ਅਤੇ ਮੌਖਿਕ ਪ੍ਰੀਖਿਆ ਦਾ ਕੰਮ ਆਨ-ਲਾਈਨ ਕੀਤਾ ਜਾ ਰਿਹਾ ਹੈ ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿਚ ਬੀ.ਏ ਤੇ ਐਮ.ਏ ਲਈ ਵੀ ਮੁੱਢਲੇ ਤੌਰ ਤੇ ਸਹਾਇਤਾ ਵਜੋਂ ਆਨ-ਲਾਈਨ ਕੋਰਸ ਸ਼ੁਰੂ ਕੀਤੇ ਜਾਣਗੇ ਇਸ ਮੌਖਿਕ ਪ੍ਰੀਖਿਆ ਸਮੇਂ ਪ੍ਰੋ. ਜੀਤ ਸਿੰਘ ਜੋਸ਼ੀ, ਡਾ. ਜ਼ੋਗਾ ਸਿੰਘ, ਡਾ. ਸੁਰਜੀਤ ਸਿੰਘ, ਡਾ. ਬਲਦੇਵ ਸਿੰਘ ਚੀਮਾ, ਡਾ. ਜਸਵਿੰਦਰ ਸਿੰਘ ਸੈਣੀ, ਡੀ ਗੁਰਮੁਖ ਸਿੰਘ ਅਤੇ ਡਾ. ਲਖਵੀਰ ਸਿੰਘ ਵੀ ਹਾਜ਼ਰ ਸਨਇਥੇ ਇਹ ਵੀ ਦੱਸਣਯੋਗ ਹੈ ਕਿ ਪੀ-ਐਚ.ਡੀ ਡਿਗਰੀ ਲਈ ਪਹਿਲੀ ਆਨ-ਲਾਈਨ ਰਜਿਸਟ੍ਰੇਸ਼ਨ ਕਰਨ ਵਿਚ ਪੰਜਾਬੀ ਵਿਭਾਗ ਵੱਲੋਂ ਹੀ ਪਹਿਲ ਕੀਤੀ ਗਈ ਸੀ

ਜਿ਼ਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬੀ ਵਿਭਾਗ ਨੂੰ ਯੂ.ਜੀ.ਸੀ. ਵੱਲੋਂ ਸੈਂਟਰ ਫਾਰ ਐਡਵਾਂਸ ਸਟੱਡੀਜ਼ ਦਾ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ ਜਿਸ ਨਾਲ ਵਿਭਾਗ ਆਉਣ ਵਾਲੇ ਸਮੇਂ ਵਿਚ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੇ ਖੇਤਰ ਵਿਚ ਨਵੀਂਆਂ ਪੁਲਾਂਘਾਂ ਪੁੱਟੇਗਾ

No comments:

Post a Comment